ਚਲਦੇ ਫਿਰਦੇ ਠੱਗ ਬੰਦੇ ਮੱਕਾਰ ਕਾਰੀਗਰ ਹਨ, ਜੋ ਮੁਰੰਮਤ ਦਾ ਕੰਮ ਕਰਨ ਦੀ ਪੇਸ਼ਕਸ਼ ਲਈ ਘਰਾਂ ਅਤੇ ਛੋਟੇ ਵਪਾਰਾਂ ਦੇ ਦਰਵਾਜ਼ੇ ਖੜਕਾਉਂਦੇ ਹਨ।
ਉਹ ਅਕਸਰ ਗਰਮੀਆਂ ਦੇ ਮੌਸਮ ਦੌਰਾਨ, ਅਤੇ ਕੁਦਰਤੀ ਆਫਤਾਂ, ਜਿਵੇਂ ਕਿ ਹੜ੍ਹਾਂ, ਅੱਗਾਂ ਤੇ ਤੂਫਾਨਾਂ ਤੋਂ ਬਾਅਦ ਵਿਖਾਈ ਦਿੰਦੇ ਹਨ, ਜਦੋਂ ਕਮਜ਼ੋਰ ਲੋਕ ਆਪਣੀਆਂ ਜਾਇਦਾਦਾਂ ਦੀ ਸਫਾਈ ਜਾਂ ਮੁਰੰਮਤ ਕਰ ਰਹੇ ਹੁੰਦੇ ਹਨ।
ਚਲਦੇ ਫਿਰਦੇ ਠੱਗ ਬੰਦੇ ਇਸ ਤਰ੍ਹਾਂ ਦੇ ਕੰਮ ਦੀ ਪੇਸ਼ਕਸ਼ ਕਰਦੇ ਹਨ ਜਿਵੇਂ ਕਿ ਡਰਾਈਵ-ਵੇਅ ਉਪਰ ਨਵੀਂ ਪਰਤ ਪਾਉਣੀ, ਰੰਗ ਕਰਨਾ, ਛੱਤ ਦੀ ਮੁਰੰਮਤ ਅਤੇ ਕਾਰਪੈਟ ਦੀ ਸਫਾਈ ਸਸਤੀ ਦਰ ਤੇ ਕਰਨੀ। ਆਮ ਤੌਰ ਤੇ, ਉਹ ਲੋਕਾਂ ਉਪਰ ‘ਸਿਰਫ ਅੱਜ’ ਵਾਸਤੇ ਸਪੈਸ਼ਲ ਦੀ ਪੇਸ਼ਕਸ਼ ਕਰਕੇ ਦਬਾਅ ਪਾਉਂਦੇ ਹਨ।
ਤੁਹਾਨੂੰ ਇਹਨਾਂ ਤੋਂ ਕਿਉਂ ਬੱਚਣਾ ਚਾਹੀਦਾ ਹੈ?
ਚਲਦੇ ਫਿਰਦੇ ਠੱਗ ਬੰਦੇ ਕੰਮ ਸ਼ੁਰੂ ਕਰਨ ਤੋਂ ਪਹਿਲਾਂ ਨਗਦੀ ਵਾਸਤੇ ਕਹਿਣਗੇ ਅਤੇ ਅਕਸਰ ਉਸੇ ਵੇਲੇ ਹੀ ਖਿਸਕ ਜਾਂਦੇ ਹਨ, ਜਦੋਂ ਤੁਸੀਂ ਉਹਨਾਂ ਨੂੰ ਭੁਗਤਾਨ ਕਰਦੇ ਹੋ।
ਜੇ ਉਹ ਕੋਈ ਕੰਮ ਕਰਨਗੇ ਵੀ, ਤਾਂ ਇਹ ਆਮ ਤੌਰ ਤੇ ਅਧੂਰਾ ਜਾਂ ਮਾੜੇ ਮਿਆਰ ਦਾ ਹੋਵੇਗਾ।
ਉਹ ਛੇਤੀ ਅੱਗੇ ਨਿਕਲ ਜਾਂਦੇ ਹਨ ਅਤੇ ਆਮ ਤੌਰ ਤੇ ਸਿਰਫ ਆਪਣਾ ਪਹਿਲਾ ਨਾਮ ਤੇ ਮੋਬਾਈਲ ਨੰਬਰ ਹੀ ਦਿੰਦੇ ਹਨ – ਸੋ ਬਾਅਦ ਵਿੱਚ ਉਹਨਾਂ ਨਾਲ ਸੰਪਰਕ ਕਰਨਾ ਮੁਸ਼ਕਿਲ ਹੈ।
ਤੁਸੀਂ ਕਿਸ ਚੀਜ ਬਾਰੇ ਖਬਰਦਾਰ ਰਹੋ?
ਉਹਨਾਂ ਲੋਕਾਂ ਬਾਰੇ ਸੰਦੇਹ ਰੱਖੋ ਜੋ:
- ਜੋ ਅਚਾਨਕ ਤੁਹਾਡਾ ਦਰਵਾਜ਼ਾ ਖੜਕਾਉਂਦੇ ਹਨ ਤੇ ਪੇਸ਼ਕਸ਼ ਕਰਦੇ ਹਨ:
- ਘਰ ਨੂੰ ਰੰਗ ਕਰਨ ਦੀ
- ਤੁਹਾਡੇ ਬਗੀਚੇ ਵਿੱਚ ਕੰਮ ਕਰਨ ਜਾਂ ਰੁੱਖ ਕੱਟਣ ਦੀ
- ਡਰਾਈਵ-ਵੇਅ ਉਪਰ ਪਰਤ ਵਿਛਾਉਣ ਦੀ
- ਤੁਹਾਡੀ ਛੱਤ ਠੀਕ ਕਰਨ ਦੀ
- ਬਹੁਤ ਸਸਤੇ ਸੌਦਿਆਂ ਦੀ ਪੇਸ਼ਕਸ਼ ਕਰਦੇ ਹਨ, ‘ਸਿਰਫ ਅੱਜ ਵਾਸਤੇ’ ਵਰਗੇ ਸ਼ਬਦ ਵਰਤ ਕੇ
- ਅਗਾਊਂ ਨਗਦ ਮੰਗਦੇ ਹਨ
- ਕੰਮ ਦਾ ਭੁਗਤਾਨ ਕਰਨ ਲਈ ਪੈਸੇ ਕਢਵਾਉਣ ਲਈ ਤੁਹਾਨੂੰ ਗੱਡੀ ਵਿੱਚ ਬੈਂਕ ਤੱਕ ਲੈ ਕੇ ਜਾਣ ਦੀ ਪੇਸ਼ਕਸ਼ ਕਰਦੇ ਹਨ
- ਤੁਹਾਡੇ ਉਪਰ ਉਹਨਾਂ ਦੀ ਪੇਸ਼ਕਸ਼ ਸਵੀਕਾਰ ਕਰਨ ਲਈ ਦਬਾਓ ਪਾਉਂਦੇ ਹਨ
- ਕਹਿੰਦੇ ਹਨ ਕਿ ਉਹ ਇਹ ਕੰਮ ਹੁਣੇ ਕਰ ਸਕਦੇ ਹਨ ਕਿਉਂਕਿ ਲਾਗੇ ਹੀ ਇਕ ਹੋਰ ਕੰਮ ਹੁਣੇ ਰੱਦ ਹੋ ਗਿਆ ਹੈ।
ਆਪਣੇ ਆਪ ਦਾ ਬਚਾਅ ਕਰਨਾ - ਚਲਦੇ ਫਿਰਦੇ ਠੱਗ ਬੰਦੇ ਨਾਲ ਨਜਿੱਠਣ ਵਾਸਤੇ ਸੁਝਾਅ
ਜੇ ਤੁਹਾਨੂੰ ਸ਼ੱਕ ਹੈ ਕਿ ਚਲਦਾ ਫਿਰਦਾ ਠੱਗ ਬੰਦਾ ਦਰਵਾਜ਼ਾ ਖੜਕਾ ਰਿਹਾ ਹੈ, ਜਵਾਬ ਨਾ ਦਿਓ।
ਜੇ ਤੁਸੀਂ ਉਹਨਾਂ ਨਾਲ ਗੱਲ ਕਰਦੇ ਹੋ, ਉਹਨਾਂ ਨੂੰ ਚਲੇ ਜਾਣ ਲਈ ਕਹੋ। ਜੇ ਉਹ ਜਾਣ ਤੋਂ ਮਨ੍ਹਾਂ ਕਰਦੇ ਹਨ, ਤਾਂ ਉਹ ਕਾਨੂੰਨ ਤੋੜ ਰਹੇ ਹਨ।
ਸਸਤੇ ਸੌਦੇ ਦੀ ਪੇਸ਼ਕਸ਼ ਲੈਣ ਤੋਂ ਸੰਕੋਚ ਕਰੋ। ਲੰਮੇ ਸਮੇਂ ਦੌਰਾਨ ਇਹ ਮਹਿੰਗਾ ਪੈ ਸਕਦਾ ਹੈ।
ਜੇਕਰ ਤੁਸੀਂ ਆਪਣੇ ਘਰ ਵਿੱਚ ਕੰਮ ਕਰਵਾਉਣਾ ਚਾਹੁੰਦੇ ਹੋ:
- ਏਧਰੋਂ ਓਧਰੋਂ ਸੰਭਾਵੀ ਲਾਗਤ ਦਾ ਪਤਾ ਕਰੋ ਜੋ ਤੁਹਾਡੇ ਲਈ ਠੀਕ ਹੈ
- ਉਹਨਾਂ ਸਥਾਪਿਤ ਕਾਰੀਗਰਾਂ ਨੂੰ ਵਰਤੋ ਜੋ ਲਿਖਤੀ ਰੂਪ ਵਿੱਚ ਲਾਗਤ ਪ੍ਰਦਾਨ ਕਰਦੇ ਹਨ
- ਪੁਰਾਣੇ ਗਾਹਕਾਂ ਦੇ ਸੰਪਰਕ ਵੇਰਵਿਆਂ ਬਾਰੇ ਪੁੱਛੋ, ਤਾਂ ਜੋ ਤੁਸੀਂ ਉਹਨਾਂ ਦੇ ਹਵਾਲੇ ਜਾਂਚ ਸਕੋ
- ਜਦ ਤੱਕ ਤੁਸੀਂ ਤਿਆਰ ਨਹੀਂ ਹੋ, ਇਕਰਾਰਨਾਮਾ ਦਸਤਖਤ ਨਾ ਕਰੋ
- ਕਾਰੀਗਰ ਦਾ ਪੂਰਾ ਨਾਮ ਅਤੇ ਰਜਿਸਟ੍ਰੇਸ਼ਨ ਜਾਂ ਲਾਈਸੈਂਸ ਦੇ ਵੇਰਵਿਆਂ (ਜੇ ਲਾਗੂ ਹੁੰਦਾ ਹੈ) ਬਾਰੇ ਪੁੱਛੋ, ਤਾਂ ਜੋ ਤੁਸੀਂ ਇਹਨਾਂ ਨੂੰ ਉਹਨਾਂ ਦੀ ਉਦਯੋਗਿਕ ਅਧਿਕਾਰਤ ਸੰਸਥਾ ਨਾਲ ਜਾਂਚ ਸਕੋ।
- ਵਪਾਰ ਦਾ ਨੰਬਰ ਮੰਗੋ, ਤਾਂ ਜੋ ਤੁਸੀਂ ਯਕੀਨੀ ਬਣਾ ਸਕੋ ਕਿ ਕੀ ਕਾਰੀਗਰ ਉਹਨਾਂ ਲਈ ਕੰਮ ਕਰਦਾ ਹੈ।
ਖਾਸ ਤੌਰ ਤੇ ਆਫਤਾਂ ਤੋਂ ਬਾਅਦ, ਜੇ ਕੋਈ ਤੁਹਾਨੂੰ ‘ਸਿਰਫ ਅੱਜ ਲਈ’ ਵਾਲੇ ਸੌਦੇ ਦੀ ਪੇਸ਼ਕਸ਼, ਮੁਰੰਮਤ ਲਈ ਨਗਦ ਲੈਣ ਵਾਸਤੇ ਕਰ ਰਿਹਾ ਹੈ ਤਾਂ ਚੌਕਸ ਹੋ ਜਾਓ। ਆਫਤ ਵੇਲੇ ਸਲਾਹ ਵਾਸਤੇ, ਸਾਡੀ ਆਫਤ ਵਾਲੇ ਸਫੇ ਉਪਰ ਅੰਗਰੇਜ਼ੀ ਭਾਸ਼ਾ ਦੀ ਸਲਾਹ ਵੇਖੋ।
ਚਲਦੇ ਫਿਰਦੇ ਠੱਗਾਂ ਦੇ ਖਿਲਾਫ ਕਾਰਵਾਈ ਕਰਨਾ
ਇਹਨਾਂ ਮੱਕਾਰ ਸੌਦੇਬਾਜਾਂ ਤੋਂ ਭਾਈਚਾਰੇ ਨੂੰ ਸਾਵਧਾਨ ਕਰਨ ਵਿੱਚ ਸਾਡੀ ਸਹਾਇਤਾ ਕਰਨ ਲਈ, ਕਿਰਪਾ ਕਰਕੇ ਇਸ ਸਫੇ ਦੇ ਲਿੰਕਾਂ ਨੂੰ ਸੋਸ਼ਲ ਮੀਡੀਆ ਅਤੇ ਫੋਰਮਾਂ ਨਾਲ ਜੋੜੋ। ਜੇ ਤੁਹਾਨੂੰ ਆਪਣੇ ਖੇਤਰ ਵਿੱਚ ਚਲਦੇ ਫਿਰਦੇ ਠੱਗਾਂ ਬਾਰੇ ਪਤਾ ਲੱਗਦਾ ਹੈ:
- ਜਿੰਨ੍ਹੀ ਵੀ ਜਾਣਕਾਰੀ ਤੁਸੀਂ ਇਕੱਠੀ ਕਰ ਸਕਦੇ ਹੋ ਕਰੋ, ਜਿਵੇਂ ਕਿ ਉਹਨਾਂ ਦਾ ਨਾਮ ਅਤੇ ਗੱਡੀ ਦਾ ਰਜਿਸਟ੍ਰੇਸ਼ਨ ਨੰਬਰ
- ਉਹਨਾਂ ਨੂੰ ਸਥਾਨਿਕ ਪੁਲੀਸ ਕੋਲ ਰਿਪੋਰਟ ਕਰੋ