ਅਸੀਂ ਕੀ ਕਰਦੇ ਹਾਂ
ਕਨਜ਼ਿਊਮਰ ਅਫੇਅਰਜ਼ ਵਿਕਟੋਰੀਆ, ਰਾਜ ਦੇ ਉਪਭੋਗਤਾ ਮਾਮਲਿਆਂ ਦਾ ਪ੍ਰਬੰਧਨ ਕਰਦਾ ਹੈ। ਸਾਡਾ ਮਨੋਰਥ ਵਿਕਟੋਰੀਆ ਦੇ ਲੋਕਾਂ ਨੂੰ ਜਿੰਮੇਵਾਰ ਅਤੇ ਸੂਚਿਤ ਵਪਾਰੀ ਅਤੇ ਉਪਭੋਗਤਾ ਬਨਾਉਣਾ ਹੈ।
ਇਹ ਕਰਨ ਵਾਸਤੇ ਅਸੀਂ:
- ਉਪਭੋਗਤਾ ਵਾਲੇ ਕਨੂੰਨਾਂ ਅਤੇ ਉਦਯੋਗ ਦੇ ਕੋਡਾਂ ਦੀ ਸਮੀਖਿਆ ਅਤੇ ਰਾਜ ਸਰਕਾਰ ਨੂੰ ਸਲਾਹ ਦੇਂਦੇ ਹਾਂ
- ਵਪਾਰਾਂ ਤੇ ਕਿੱਤਿਆਂ ਨੂੰ ਦਰਜ ਕਰਦੇ ਤੇ ਲਾਈਸੈਂਸ ਦੇਂਦੇ ਹਾਂ
- ਉਪਭੋਗਤਾਵਾਂ ਤੇ ਵਪਾਰੀਆਂ, ਕਿਰਾਏਦਾਰਾਂ ਤੇ ਮਾਲਕਾਂ ਦੇ ਵਿਚਕਾਰ ਝਗੜਿਆਂ ਦਾ ਸਮਝੌਤਾ ਕਰਵਾਉਂਦੇ ਹਾਂ
- ਉਪਭੋਗਤਾ ਕਨੂੰਨਾਂ ਦਾ ਅਨੁਸਰਨ ਯਕੀਨੀ ਕਰਨ ਅਤੇ ਲਾਗੂ ਕਰਵਾਉਂਦੇ ਹਾਂ
ਅਸੀਂ ਇਹਨਾਂ ਵਾਸਤੇ ਮੁਫਤ, ਆਜ਼ਾਦ ਜਾਣਕਾਰੀ ਪ੍ਰਦਾਨ ਕਰਦੇ ਹਾਂ:
- ਉਸਾਰੀ ਅਤੇ ਮੁੜ ਉਸਾਰੀ
- ਵਪਾਰਕ ਲਾਈਸੈਂਸ ਤੇ ਪ੍ਰਬੰਧਨ
- ਵਪਾਰ ਦੇ ਨਾਮ
- ਜਾਇਦਾਦ ਖਰੀਦਣੀ ਤੇ ਵੇਚਣੀ
- ਸਹਿਕਾਰਤਾ
- ਚੰਦਾ ਇਕੱਠਾ ਕਰਨਾ
- ਸੰਯੁਕਤ ਸੰਸਥਾਵਾਂ
- ਸੀਮਿਤ ਹਿੱਸੇਦਾਰੀਆਂ
- ਕਰਜ਼ੇ ਦਾ ਪ੍ਰਬੰਧਨ
- ਮੋਟਰ ਕਾਰਾਂ
- ਮਾਲਕੀ ਨਿਗਮ
- ਉਤਪਾਦ ਸੁਰੱਖਿਆ
- ਕਿਰਾਏ ਤੇ ਲੈਣਾ
- ਸੇਵਾਮੁਕਤੀ ਵਾਲੇ ਪਿੰਡ
- ਘੋਟਾਲੇ
- ਖਰੀਦਾਰੀ ਤੇ ਵਪਾਰ।
ਸਾਨੂੰ ਸੰਪਰਕ ਕਰੋ
ਦੋਭਾਸ਼ੀਆ ਸੇਵਾ
131 450 ਉਪਰ ਫੋਨ ਕਰੋ ਅਤੇ ਆਪਣੀ ਭਾਸ਼ਾ ਦਾ ਅੰਗਰੇਜ਼ੀ ਵੱਚ ਨਾਮ ਦੱਸੋ। ਫਿਰ ਦੋਭਾਸ਼ੀਏ ਨੂੰ 1300 55 81 81 ਉਪਰ ਫੋਨ ਕਰਨ ਲਈ ਕਹੋ।
9 ਵਜੇ ਸਵੇਰ ਤੋਂ 5 ਵਜੇ ਸ਼ਾਮ, ਸੋਮਵਾਰ ਤੋਂ ਸ਼ੁਕਰਵਾਰ (ਜਨਤਕ ਛੁੱਟੀਆਂ ਤੋਂ ਬਿਨਾਂ)
ਹੋਰ ਜਾਣਕਾਰੀ